ਰਾਹਵਾਂ

Languages: #punjabi

ਅਜਿਹੀ ਕਿਹੜੀ ਥਾਂ ਐ,
ਜਿਹਦੀ ਮਿਲ਼ਦੀ ਨਹੀਂਓਂ ਰਾਹ ਐ,
ਰਾਹਵਾਂ ਤਾਂ ਬਣ ਜਾਉਂਦੀਆਂ ਨੇ,
ਪਰ ਕੀ ਮੰਜ਼ਲ ਤੇ ਪਹੁੰਚਣ ਦੀ ਚਾਅ ਐ?

ਸਾਗਰ ਅੱਗੇ ਅਥਾਅ ਐ,
ਦਰਿਆਵਾਂ ਨੂੰ ਵੀ ਚਾਅ ਐ,
ਪਾਣੀ ਤਾਂ ਤੁਰ ਜਾਂਦਾ ਹਰ ਥਾਂ ਐ,
ਉਹਨੂੰ ਕੀ? ਭਾਵੇਂ ਸ਼ਹਿਰ ਭਾਵੇਂ ਗਰ੍ਹਾਂ ਐ!