Hemish


ਜਾਣਨਾ ਚਾਹੁੰਦਾ ਹਾਂ

#punjabi

ਮੈਂ ਖਾਸ ਹਾਂ,
ਇਹ ਮੈਂ ਜਾਣਦਾ ਹਾਂ,
ਤੇ ਏਸੇ ਖਾਸ ਖੁਦ ਨੂੰ,
ਪਛਾਣਨਾ ਚਾਹੁੰਦਾ ਹਾਂ।

ਕੀ ਹਾਂ ਮੈਂ,
ਕੀ ਮੈਨੂੰ ਪਸੰਦ ਹੈ,
ਕੀ ਕਰਨਾ ਹੈ ਮੈਂ,
ਤੇ ਮੇਰਾ ਕੀ ਮਕਸਦ ਹੈ?

ਕੌਣ ਹਾਂ ਮੈਂ,
ਇਹ ਜਾਣਨਾ ਚਾਹੁੰਦਾ ਹਾਂ,
ਤਾਰਿਆਂ ਦੇ ਹਨੇਰੇ 'ਚ,
ਇਸ ਬਾਰੇ ਸੋਚਣਾ ਚਾਹੁੰਦਾ ਹਾਂ।

ਕੀ ਕਰਨਾ ਚਾਹੁੰਦਾ ਹਾਂ,
ਕੀ ਪਾਉਣਾ ਚਾਹੁੰਦਾ ਹਾਂ,
ਕੀ ਖੋਹਣਾ ਚਾਹੁੰਦਾ ਹਾਂ,
ਤੇ ਕਿਹੋ ਜਿਹੀ ਜ਼ਿੰਦਗੀ ਜਿਉਣਾ ਚਾਹੁੰਦਾ ਹਾਂ।